ਪਿਛਲੇ ਸੱਠ ਸਾਲਾਂ ਦੇ ਇਸ ਸਮੇਂ ਦੌਰਾਨ ਸਮਾਜਿਕ, ਧਾਰਮਿਕ, ਸਿਆਸੀ ਵਾਤਾਵਰਣ ਵਿੱਚ ਤਬਦੀਲੀ, ਵਸਨੀਕਾਂ ਦੇ ਵਿਵਹਾਰ ਵਿੱਚ ਤਬਦੀਲੀ ਬਹੁਤ ਮਹੱਤਵਪੂਰਨ ਸੀ। ਜਿਸਨੇ ਮੈਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਬਾਰੇ ਕੁਝ ਲਿਖਣ ਲਈ ਪ੍ਰੇਰਿਤ ਕੀਤਾ। ਮੇਰੇ ਜੀਵਨ ਦੀ ਅੱਧੀ ਸਦੀ ਦੇ ਸਮੇਂ ਦੌਰਾਨ ਦਾ ਵਿਕਾਸ। ਸਾਰੀਆਂ ਮਿੰਨੀ ਕਹਾਣੀਆਂ, ਭਾਸ਼ਾ ਦੇ ਵਿਅੰਗ ਰੂਪ ਨਾਲ ਭਰੇ, ਹਾਸੇ-ਮਜ਼ਾਕ ਵਿੱਚ ਲਿਖੀਆਂ ਗਈਆਂ ਹਨ। ਇਹ ਕਈ ਵਾਰ ਸਾਡੇ ਰਾਜਨੀਤਿਕ, ਧਾਰਮਿਕ, ਜਾਤੀਵਾਦ ਅਤੇ ਮਨੁੱਖੀ ਵਿਵਹਾਰ ਵਿੱਚ ਫੈਲੀਆਂ ਭ੍ਰਿਸ਼ਟ ਸਥਿਤੀਆਂ ਨੂੰ ਡੰਗ ਮਾਰਦੀਆੰ ਹਨ। ਵਿਅੰਗਾਤਮਕ ਢੰਗ ਨਾਲ ਮਿੰਨੀ ਕਹਾਣੀਆਂ ਲਿਖਣਾ ਹਮੇਸ਼ਾ ਮੇਰਾ ਸ਼ੌਕ ਰਿਹਾ ਹੈ।
ਲੇਖਕ
RAGHBIR Singh Sohal